ਅਨੁਭਵ ਮੂਲ ਰੂਪ ਵਿਚ ਕਈ ਅਜਿਹੀਆਂ ਸਖ਼ਸ਼ੀਅਤਾਂ ਨਾਲ ਸਾਨੂੰ ਰੂਬਰੂ ਕਰਵਾਉਂਦਾ ਹੈ, ਜਿਨ੍ਹਾਂ ਦਾ ਜੀਵਨ ਤਰਕ ਦੀਆਂ ਸੀਮਾਵਾਂ ਤੋਂ ਪਾਰ ਜਾਂਦਾ ਹੋਇਆ, ਸਾਨੂੰ ਮਨੁੱਖੀ ਚੇਤਨਾ ਤੇ ਮਨ ਦੇ ਬਹੁ-ਪਰਤੀ ਨਜ਼ਰੀਆਂ ਦੇ ਸਨਮੁੱਖ ਕਰਵਾਉਂਦਾ ਹੈ. ਇਹ ਕਿਤਾਬ ਹਾਲਾਂਕਿ ਇਕ ਤਰ੍ਹਾਂ ਨਾਲ ਤਰਕ ਦੇ ਨਾਲ ਆਪਣਾ ਸੰਵਾਦ ਵੀ ਸਿਰਜਦੀ ਹੈ, ਪਰ ਇਸ ਦੀ ਅਹਿਮ ਪ੍ਰਾਪਤੀ ਇਹ ਹੈ ਕਿ ਇਹ ਮਨੁੱਖੀ ਸੀਮਾਵਾਂ ਦੀ ਵੀ ਪੂਰੀ ਤਰ੍ਹਾਂ ਉਲੰਘਣਾ ਕਰਦੀ ਹੈ. ਕਿਤਾਬ ਸਾਨੂੰ ਦੱਸਦੀ ਹੈ ਕਿ ਮਨੁੱਖੀ ਜੀਵਨ ਕਿਸੇ ਬਣੇ-ਬਣਾਏ ਚੌਖ਼ਟੇ ਵਿਚ ਫਿੱਟ ਹੋ ਕੇ ਉਸ ਅਨੁਸਾਰੀ ਜਿਊਣ ਹਿਤ ਨਹੀਂ ਬਣਿਆ ਹੋਇਆ, ਸਗੋਂ ਇਸ ਦੀ ਪ੍ਰਾਪਤੀ ਹੀ ਇਸ ਚੌਖ਼ਟੇ ਨੂੰ ਪਾਰ ਕਰ ਜਾਣ ਵਿਚ ਹੈ. ਇਸ ਲਈ ਜੇਕਰ ਤੁਸੀਂ ਤਰਕ ਤੋਂ ਪਾਰ ਦੀਆਂ ਸੂਖ਼ਮਤਾਈਆਂ ਨਾਲ ਰੂਬਰੂ ਹੋਣਾ ਚਾਹੁੰਦੇ ਹੋ ਤਾਂ ਇਹ ਕਿਤਾਬ ਤੁਹਾਡੇ ਲਈ ਹੀ ਹੈ.