Pan India Delivery Available

ਬ੍ਰਹਿਮੰਡ ਦੇ ਦਸਮ ਆਯਾਮ ਦਾ ਚਿੰਤਨ

ਪੰਜਾਬੀ ਸਾਹਿਤ ਅੰਦਰ ਇਹ ਆਪਣੀ ਤਰ੍ਹਾਂ ਦੀ ਪਹਿਲੀ ਰਚਨਾ ਹੈ, ਜਿਸ ਵਿਚ ਨਾ ਸਿਰਫ਼ ਬ੍ਰਹਿਮੰਡ ਦੀ ਬਹੁ-ਆਯਾਮੀ ਵਿਆਖਿਆ ਪੇਸ਼ ਕੀਤੀ ਗਈ ਹੈ, ਬਲਕਿ ਕਈ ਸਾਰੀਆਂ ਪਰਿਕਲਪਨਾਵਾਂ ਦੇ ਆਧਾਰ ’ਤੇ ਬ੍ਰਹਿਮੰਡ ਦੇ ਦਰਸ਼ਨ ਨੂੰ ਵੀ ਸਿਰਜਣ ਦਾ ਯਤਨ ਕੀਤਾ ਗਿਆ ਹੈ. ਕਿਤਾਬ ਦੇ ਲੇਖਕ ਰੌਬ ਬਰਿੰਆਂਟਨ ਨੇ ਆਪਣੇ ਜੀਵਨ ਦੇ ਬਹੁਤ ਸਾਰੇ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਪ੍ਰਚੱਲਿਤ ਵਿਗਿਆਨ ਦੀਆਂ ਬਹੁਤ ਸਾਰੀਆਂ ਸਥਾਪਨਾਵਾਂ ਨੂੰ ਪਿੱਛੇ ਛੱਡਦੇ ਹੋਏ, ਕਈ ਸਾਰੀਆਂ ਅਜਿਹੀਆਂ ਨਵੀਆਂ ਸਥਾਪਨਾਵਾਂ ਘੜੀਆਂ ਹਨ, ਜੋ ਨਿਰਸੰਦੇਹ ਸਾਨੂੰ ਵਿਗਿਆਨ ਜਗਤ ਤੇ ਦਰਸ਼ਨ ਸਮੇਤ ਜੀਵਨ ਦੀਆਂ ਬਹੁਤ ਸਾਰੀਆਂ ਪਰਤਾਂ ਬਾਰੇ ਮੁੜ ਸੋਚਣ ਲਈ ਮਜ਼ਬੂਰ ਕਰਦੀਆਂ ਹਨ.

Share this post: