ਇਹ ਕਹਾਣੀ ਏਨੀ ਜ਼ਬਰਦਸਤ, ਠੋਸ ਤੇ ਪ੍ਰਮਾਣਿਕ ਹੈ ਕਿ ਪਹਿਲੀ ਨਜ਼ਰੇ ਤੁਸੀਂ ਯਕੀਨ ਹੀ ਨਹੀਂ ਕਰ ਪਾਉਂਦੇ ਕਿ ਵਾਕਈ ਇਸ ਸੰਸਾਰ ਵਿਚ ਕਦੀ ਅਜਿਹਾ ਕੁਝ ਵਾਪਰਿਆ ਹੋਵੇਗਾ. ਇਸ ਕਿਤਾਬ ਦੇ ਲੇਖਕ ਐਂਟਨੀ ਸੀ. ਸਟਨ ਨੇ ਜਿਸ ਤਰ੍ਹਾਂ ਆਪਣੀ ਇਸ ਕਿਤਾਬ ਵਿਚ ਵਿਸ਼ਵ ਪੂੰਜੀਪਤੀਆਂ ਦੇ ਕੰਮ ਕਰਨ ਦੇ ਤਰੀਕਿਆਂ, ਉਨ੍ਹਾਂ ਦੀ ਸੋਚਣੀ ਤੇ ਵਿਹਾਰਕਤਾ ਦਾ ਪ੍ਰਗਟਾਵਾ, ਉਸ ਨੂੰ ਰੱਦ ਕਰ ਕੇ ਤੁਰਨਾ ਕਿਸੇ ਲਈ ਵੀ, ਕਦੀ ਵੀ ਆਸਾਨ ਨਹੀਂ ਹੋ ਸਕਦਾ. ਸਟਨ ਦੱਸਦਾ ਹੈ ਕਿ ਦੁਨੀਆ ਭਰ ਦੇ ਪ੍ਰਮੁੱਖ ਪੂੰਜੀਪਤੀਆਂ ਦਾ ਸਭ ਤੋਂ ਵੱਡਾ ਹਿਤ ਮੁਨਾਫ਼ਾ ਹੁੰਦਾ ਹੈ. ਇਸ ਲਈ ਉਹ ਇਹ ਨਹੀਂ ਦੇਖਦੇ ਕਿ ਜਿੱਥੇ ਉਹ ਆਪਣਾ ਨਿਵੇਸ਼ ਕਰ ਰਹੇ ਹਨ, ਉਸ ਥਾਂ, ਵਿਅਕਤੀਆਂ ਜਾਂ ਸੰਸਥਾਵਾਂ ਦੀ ਵਿਚਾਰਧਾਰਕ ਮਾਨਤਾ ਕੀ ਹੈ? ਇਹ ਕਿਤਾਬ ਸਾਨੂੰ ਪੂੰਜੀਪਤੀਆਂ ਦੀ ਇਸ ਸੋਚਣੀ ਸਦਕਾ ਹੋਂਦ ਵਿਚ ਆਏ ਰੂਸੀ ਕ੍ਰਾਂਤੀ ਜਿਹੇ ਵੱਡੇ ਅਚੰਭਿਆਂ ਦੇ ਅਸਲ ਤੱਤ ਤੱਕ ਵੀ ਲੈ ਪਹੁੰਚਦੀ ਹੈ. ਯਕੀਨਨ ਇਹ ਹੈਰਾਨ ਕਰ ਦੇਣ ਵਾਲਾ ਸਫ਼ਰ ਹੈ.