Pan India Delivery Available

ਵਿੱਸਰਿਆ ਵਿਰਸਾ

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪਾਕਿਸਤਾਨ ਵਿਚਲੀ ਸਿੱਖ/ਪੰਜਾਬੀ ਵਿਰਾਸਤ ਦਾ ਜਿੰਨਾ ਨਿੱਠ ਕੇ ਅਧਿਐਨ ਸ. Amardeep Singh ਹੁਰਾਂ ਕੀਤਾ, ਕੋਈ ਦੂਸਰਾ ਉਸ ਦੇ ਨੇੜੇ ਵੀ ਨਹੀਂ ਜਾ ਸਕਿਆ. ਮੈਂ ਇਸ ਵਿਸ਼ੇ ਤੇ ਹੋਏ ਲਗਭਗ ਸਾਰੇ ਹੀ ਕੰਮ ਦੇਖੇ/ਪੜ੍ਹੇ ਹਨ, ਪਰ ਜਿਸ ਤਰ੍ਹਾਂ ਦਾ ਜਨੂੰਨ ਤੇ ਖਿੱਚ ਭਰਿਆ ਦਸਤਾਵੇਜੀਕਰਨ ਅਮਰਦੀਪ ਸਿੰਘ ਕਰਦੇ ਹਨ, ਉਹ ਲਾਮਿਸਾਲ ਹੈ.

ਜਦ ਅਸੀਂ “ਵਿੱਸਰਿਆ ਵਿਰਸਾ: ਪਾਕਿਸਤਾਨ ਵਿਚ ਸਿੱਖ ਵਿਰਾਸਤ” ਉੱਪਰ ਕੰਮ ਕਰ ਰਹੇ ਸੀ, ਉਸ ਵਕਤ ਕਿਤਾਬ ਦਾ ਹਰ ਇੱਕ ਪੰਨਾ ਮੈਨੂੰ ਕਿੰਨਾ ਹੀ ਸਮਾਂ ਰੋਕ ਕੇ ਬਿਠਾ ਦਿੰਦਾ ਸੀ. ਤੁਸੀਂ ਯਕੀਨ ਮੰਨਣਾ ਇਸ ਕਿਤਾਬ ਚੋਂ ਲੰਘਦਿਆਂ ਮੈਂ ਲਗਭਗ ਹਰ ਰੋਜ ਹੀ ਇਹ ਸੋਚਦਾ ਸੀ ਕਿ ਜਿਸ ਧਰਤ ਨੂੰ ਸਾਡੇ ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਲਹੂ ਨੂੰ ਸਿੰਜਿਆ ਸੀ, ਉਸ ਨੂੰ ਵਿਸਾਰ ਦੇਣ ਦਾ ਇਤਿਹਾਸਿਕ ਪਾਪ ਆਖਿਰ ਸਾਡੇ ਹੀ ਹੱਥੋਂ ਕਿਉਂ ਹੋਇਆ.

ਇਹ ਸਵਾਲ ਮੈਂ ਪਿਛਲੇ ਦਿਨੀਂ ਮਿਲੇ ਕੈਨੇਡਾ ਵੱਸਦੇ ਮਿੱਤਰ ਸੁਖਦੀਪ ਸਿੰਘ ਬਰਨਾਲਾ ਕੋਲ ਵੀ ਜ਼ਾਹਿਰ ਕੀਤਾ ਸੀ ਕਿ ਆਖਿਰ ਅਸੀਂ ਏਨੇ ਪੱਥਰ-ਦਿਲ ਕਿਵੇਂ ਹੋ ਗਏ ਕਿ ਜਿਸ ਧਰਤੀ ਤੇ ਸਾਡਾ ਇਤਿਹਾਸਿਕ ਜਲੌ ਖਿੜਿਆ, ਉਸ ਨੂੰ ਵਿਸਾਰ ਦੇਣ ਤੇ ਫਿਰ ਉਸੇ ਧਰਤੀ ਤੇ ਮੁੜ ਹੱਸ-ਹੱਸ ਕੇ ਜਾਣ ਦਾ ਜਿਗਰਾ ਆਖਿਰ ਸਾਡੇ ਚ ਆਇਆ ਕਿਵੇਂ.

ਤੁਸੀਂ ਇਸ ਨੂੰ ਪਤਾ ਨਹੀਂ ਕਿਵੇਂ ਸਮਝੋਗੇ, ਪਰ ਪਾਕਿਸਤਾਨ ਵਿਚਲੀ ਇਤਿਹਾਸਿਕ ਸਿੱਖ ਯਾਦ ਦਾ ਜ਼ਿਕਰ ਮਾਤਰ ਕਰਨ ਨਾਲ ਹੀ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ. ਗੁਰੂ ਬਾਬੇ ਦੇ ਕਦਮਾਂ ਦੀ ਗਵਾਹ ਇਹ ਧਰਤੀ ਜਦ ਸਾਡੇ ਵਿਸਾਰ ਦੇਣ ਕਾਰਨ ਹੁਣ ਖੰਡਰਾਂ ਚ ਤਬਦੀਲ ਹੋ ਰਹੀ ਹੈ, ਉਸ ਵਿਰਾਸਤ ਪ੍ਰਤੀ ਸਾਡੇ ਕੀ ਫ਼ਰਜ਼ ਸਨ, ਅਸੀਂ ਉਨ੍ਹਾਂ ਨੂੰ ਕਿਵੇਂ ਪੂਰਿਆਂ ਕਰਨ ਵਿਚ ਅਸਫਲ ਰਹੇ, ਜਿਹੇ ਸਵਾਲ ਜਦ ਅਮਰਦੀਪ ਹੁਰੀਂ ਚੁੱਕਦੇ ਹਨ, ਉਦੋਂ ਸੀਨੇ ਚੋਂ ਧਾਹ ਨਿਕਲਣੀ ਇਕ ਭਾਵੁਕ ਵਰਤਾਰਾ ਹੀ ਹੋ ਨਿੱਬੜਦੀ ਹੈ. ਸ਼ਾਇਦ ਇਹੀ ਕਾਰਨ ਹੈ ਕਿ ਕਿੰਨਾ ਹੀ ਕੁਝ ਮੇਰੇ ਕੋਲ ਹੋਣ ਦੇ ਬਾਅਦ ਮੈਂ ਇਸ ਵਿਸ਼ੇ ਤੇ ਅਕਸਰ ਗੱਲ ਕਰਨ ਤੋਂ ਝਿਜਕ ਜਾਂਦਾ ਹਾਂ.

ਪਰ ਵੱਡੇ ਬਾਈ Harpreet Singh Kahlon ਨੇ ਸਾਡੇ ਲੇਖਕ ਸ. ਅਮਰਦੀਪ ਸਿੰਘ ਨਾਲ ਕਿਤਾਬ “ਵਿੱਸਰਿਆ ਵਿਰਸਾ….” ਸੰਬੰਧੀ ਇੱਕ ਨਿੱਠ ਕੇ ਵਿਚਾਰ ਚਰਚਾ ਕੀਤੀ ਹੈ. ਸ਼ੋਸ਼ਲ ਮੀਡੀਆ ਤੇ ਨਿੱਤ-ਦਿਹਾੜੇ ਸਾਹਮਣੇ ਆਉਣ ਵਾਲੇ ਸੈਂਕੜੇ ਹੀ ਪੌਡਕਾਸਟਾਂ/ਵੀਡੀਓਜ ਦੇ ਸਨਮੁੱਖ ਅਜਿਹੀ ਵਿਚਾਰ ਚਰਚਾ ਦਾ ਮਾਣਮੱਤਾ ਸਿਰ ਹਮੇਸ਼ਾ ਚੜਦੀਕਲਾ ਚ ਰੱਤਾ ਸਿਰ ਚੁੱਕੀਂ ਖੜ੍ਹਾ ਹੁੰਦਾ ਹੈ. ਗੁਰੂ ਬਾਬੇ ਦੇ ਨਾਮ ਚ ਭਿੱਜੀ ਇਸ ਵਿਚਾਰ ਚਰਚਾ ਨੂੰ ਤੁਸੀਂ ਇਸ ਲਿੰਕ ਉੱਪਰ ਜਾ ਕੇ ਸੁਣ ਸਕਦੇ. ਸਮਝ ਸਕਦੇ ਹੋ – https://youtu.be/N5eDkvEx_eA?si=-LYM_okdjC-jD-up

ਕਿਤਾਬ ਵੀ ਉਪਲਬਧ ਹੈ, ਮੰਗਵਾ ਸਕਦੇ ਹੋ.

~ਪਰਮਿੰਦਰ ਸਿੰਘ ਸ਼ੌਂਕੀ

Share this post: