Pan India Delivery Available

ਸੱਤਾ ਦੀ ਕੁੱਖ

ਵਿਸ਼ਵ ਰਾਜਨੀਤੀ ਨੂੰ ਸਮਝਣ ਲਈ ਜੇਕਰ ਦੁਨੀਆ ਦੀਆਂ ਚੋਣਵੀਆਂ ਕਿਤਾਬਾਂ ਦੀ ਸੂਚੀ ਬਣਾਈ ਜਾਏ ਤਾਂ ਨਿਰਸੰਕੋਚ ਜਾਰਡਨ ਮੈਕਸਵੈੱਲ ਦੀ ਇਹ ਕਿਤਾਬ “ਸੱਤਾ ਦੀ ਕੁੱਖ” ਮੂਹਰਲੀਆਂ ਸਫ਼ਾਂ ਵਿਚ ਸ਼ਾਮਲ ਹੋਵੇਗੀ. ਜਾਰਡਨ ਨੇ ਆਪਣੀ ਇਸ ਹੈਰਾਨੀਜਨਕ ਰਚਨਾ ਅੰਦਰ ਨਾ ਸਿਰਫ਼ ਸੰਸਾਰ ਰਾਜਨੀਤੀ ਨੂੰ ਚਲਾਉਣ ਵਾਲੀਆਂ ਪਰਦੇ ਪਿਛਲੀਆਂ ਸ਼ਕਤੀਆਂ ਦਾ ਅਦਭੁਤ ਜ਼ਿਕਰ ਪੇਸ਼ ਕੀਤਾ ਹੈ, ਬਲਕਿ ਰਾਜਨੀਤੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਸਮਝਣ ਤੇ ਜਾਨਣ ਹਿਤ ਕਈ ਸਾਰੀਆਂ ਕੜੀਆਂ ਨੂੰ ਆਪਸ ਵਿਚ ਜੋੜਿਆ ਵੀ ਹੈ. ਇਹ ਕਿਤਾਬ ਜਿੱਥੇ ਰਾਜਨੀਤੀ ਦੇ ਦਿਖਾਈ ਦੇਣ ਵਾਲੇ “ਮੋਹਰਿਆਂ” ਦੇ ਨਕਾਬ ਉਤਾਰਦੀ ਹੈ, ਉੱਥੇ ਹੀ ਪਾਠਕ ਨੂੰ ਰਾਜਨੀਤੀ ਅੰਦਰ ਵਾਪਰਨ ਵਾਲੀਆਂ ਹਰ ਛੋਟੀਆਂ-ਵੱਡੀਆਂ ਘਟਨਾਵਾਂ ਨੂੰ ਸਮਝਣ ਦੇ ਯੋਗ ਵੀ ਬਣਾਉਂਦੀ ਹੈ. ਜਿਸ ਦਾ ਅੰਦਾਜ਼ਾ ਪਾਠਕ ਇਸ ਨੂੰ ਪੜ੍ਹਨ ਤੋਂ ਬਾਅਦ ਆਸਾਨੀ ਨਾਲ ਲਗਾ ਸਕਦਾ ਹੈ.

Share this post: