ਬੀਬੀਸੀ ਵੱਲੋਂ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਵਿਸ਼ਵ ਭਰ ਦੀਆਂ ਸਭ ਤੋਂ ਵੱਧ ਪ੍ਰਸਿੱਧ ਕਿਤਾਬਾਂ ਵਿਚੋਂ ਇਕ ਸਮੇਂ ਦੂਸਰੇ ਨੰਬਰ ’ਤੇ ਆਉਣ ਵਾਲੀ ਜਾਰਜ ਆਰਵੈੱਲ ਦੀ ਇਹ ਅਦਭੁਤ ਰਚਨਾ ਦਰਅਸਲ ਏਕਾਧਿਕਾਰਵਾਦੀ ਸ਼ਾਸ਼ਨ-ਤੰਤਰ ਦੀਆਂ ਬਾਰੀਕੀਆਂ ਅਤੇ ਵਿਹਾਰਕਤਾਵਾਂ ਦਾ ਸੂਖ਼ਮ ਇਤਿਹਾਸ ਹੈ. ਜਿਸ ਨੂੰ ਜਾਨਣਾ ਤੇ ਸਮਝਣਾ ਸਾਡੇ ਸਮਿਆਂ ਦੀ ਇਕ ਅਹਿਮ ਤੇ ਵੱਡੀ ਲੋੜ ਹੈ, ਕਿਉਂਕਿ ਇਹ ਕਿਤਾਬ ਭਾਰਤ ਜਿਹੇ ਲੋਕਤੰਤਰੀ ਅਤੇ ਸੋਵੀਅਤ ਸੰਘ ਜਿਹੇ ਸਮਾਜਵਾਦੀ ਦੇਸ਼ਾਂ ਦੀ ਕਾਰਜ-ਪ੍ਰਣਾਲੀ ਨੂੰ ਸਮਝਣ ਦਾ ਇਕ ਪੁਖ਼ਤਾ ਸੰਦ ਵੀ ਹੈ.