Pan India Delivery Available

ਸਿੱਖ ਇਤਿਹਾਸ । ਹਰੀਰਾਮ ਗੁਪਤਾ । SIKH HISTORY । HARI RAM GUPTA

Original price was: ₹5,999.00.Current price is: ₹3,999.00.

Country of Origin: India
Share on:

ਮਨੁੱਖੀ ਇਤਿਹਾਸ ਦੇ ਵਿਸ਼ਾਲ ਪ੍ਰਵਾਹ ਵਿਚ ਕਦੇ-ਕਦੇ ਅਜਿਹੇ ਯੁੱਗ ਆਉਂਦੇ ਹਨ, ਜਦੋਂ ਇੱਕ ਨਵੀਂ ਚੇਤਨਾ ਪੁਰਾਣੇ ਸਮਾਜਕ ਢਾਂਚਿਆਂ ਨੂੰ ਚੁਨੌਤੀ ਦਿੰਦੀ ਹੈ ਅਤੇ ਮਨੁੱਖਤਾ ਲਈ ਨਵਾਂ ਮਾਰਗ ਤਿਆਰ ਕਰਦੀ ਹੈ। ਪੰਜਾਬ ਦੀ ਧਰਤੀ ਉੱਤੇ ਉੱਭਰੀ ਸਿੱਖ ਸਭਿਅਤਾ ਵੀ ਅਜਿਹਾ ਹੀ ਇੱਕ ਮਹਾਨ ਇਤਿਹਾਸਕ ਅਤੇ ਆਤਮਿਕ ਜਾਗਰਨ ਸੀ। ਇਹ ਕੇਵਲ ਇੱਕ ਧਾਰਮਿਕ ਅੰਦੋਲਨ ਨਹੀਂ ਸੀ, ਸਗੋਂ ਮਨੁੱਖੀ ਆਜ਼ਾਦੀ, ਸਮਾਨਤਾ ਅਤੇ ਆਤਮਿਕ ਗੌਰਵ ਲਈ ਇੱਕ ਡੂੰਘੀ ਦਾਰਸ਼ਨਿਕ ਕ੍ਰਾਂਤੀ ਵੀ ਸੀ। ਜਿਸ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਮਨੁੱਖੀ ਆਤਮਾ ਲਈ ਇੱਕ ਨਵੇਂ ਸੁਨੇਹੇ ਵਾਂਗ ਉੱਭਰਿਆ। ਉਨ੍ਹਾਂ ਦੀ ਬਾਣੀ ਨੇ ਸਮਾਜ ਦੇ ਹੇਠਲੇ ਵਰਗਾਂ ਨੂੰ ਆਸ ਦਿੱਤੀ ਅਤੇ ਮਨੁੱਖੀ ਸਮਾਨਤਾ ਦੀ ਇਕ ਨਵੀਂ ਦ੍ਰਿਸ਼ਟੀ ਪੇਸ਼ ਕੀਤੀ।

ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੀ ਸਖ਼ਸ਼ੀ ਗੁਰੂ ਪਰੰਪਰਾ ਨੇ ਇਸ ਵਿਚਾਰਧਾਰਾ ਨੂੰ ਆਤਮਿਕਤਾ ਅਤੇ ਕਿਰਿਆਸ਼ੀਲਤਾ ਦੇ ਮਿਲਾਪ ਨਾਲ ਅੱਗੇ ਵਧਾਇਆ। ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਸਿੱਖੀ ਦੇ ਆਤਮਿਕ ਅਧਾਰ ਨੂੰ ਮਜ਼ਬੂਤ ਕੀਤਾ ਅਤੇ ਇਕ ਨਵੀਂ ਸਮਾਜਕ ਸੰਰਚਨਾ ਦੀ ਨੀਂਹ ਰੱਖੀ, ਉੱਥੇ ਹੀ ਉਨ੍ਹਾਂ ਦੇ ਆਰੰਭੇ ਕਾਰਜ ਨੂੰ ਇਕ ਨਵੇਂ ਆਯਾਮ ਦੇ ਸਨਮੁੱਖ ਕਰਦਿਆਂ ਦਸਮ ਪਾਤਸ਼ਾਹ ਨੇ ਆਤਮ-ਸਨਮਾਨ ਦੀ ਰੱਖਿਆ ਹਿਤ ਸੰਘਰਸ਼ ਦਾ ਇਕ ਨਿਵੇਕਲਾ ਰੂਪ ਪ੍ਰਗਟ ਦਿੱਤਾ। ਜਿਸ ਦੀ ਬਦੌਲਤ ਸਿੱਖ ਇਤਿਹਾਸ ਵਿੱਚ ਭਗਤੀ ਅਤੇ ਸ਼ਕਤੀ ਦਾ ਵਿਲੱਖਣ ਸੰਤੁਲਨ ਉੱਭਰਿਆ।

ਇਸ ਇਤਿਹਾਸਕ ਯਾਤਰਾ ਵਿੱਚ ਸ਼ਹਾਦਤ, ਧੀਰਜ ਅਤੇ ਅਡੋਲਤਾ ਦੀਆਂ ਅਨੇਕਾਂ ਕਥਾਵਾਂ ਦਰਜ ਹਨ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਨ ਸਫ਼ਰ ਅਤੇ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਹੇਠ ਖ਼ਾਲਸੇ ਦੀ ਸਿਰਜਣਾ ਤੱਕ, ਇਹ ਯਾਤਰਾ ਮਨੁੱਖੀ ਆਤਮਾ ਦੀ ਅਟੱਲ ਸ਼ਕਤੀ ਦਾ ਪ੍ਰਤੀਕ ਬਣਦੀ ਹੈ। ਇਹ ਉਹ ਇਤਿਹਾਸ ਹੈ, ਜਿਸ ਵਿੱਚ ਆਤਮਿਕਤਾ ਸਿਰਫ਼ ਅੰਦਰੂਨੀ ਧਿਆਨ ਨਹੀਂ ਰਹਿੰਦੀ, ਸਗੋਂ ਨਿਆਂ ਅਤੇ ਆਜ਼ਾਦੀ ਦੀ ਰੱਖਿਆ ਲਈ ਜੀਵੰਤ ਸੰਘਰਸ਼ ਬਣ ਜਾਂਦੀ ਹੈ।

ਇਸ ਸਾਰੀ ਇਤਿਹਾਸਕ ਘਾਲਣਾ ਦਾ ਇਹ ਦਸਤਾਵੇਜ਼ੀ ਕਾਰਜ ਸਿੱਖ ਇਤਿਹਾਸ ਦੇ ਉਸ ਮਹਾਨ ਦੌਰ ਦੀ ਵਿਸਤ੍ਰਿਤ ਕਥਾ ਪੇਸ਼ ਕਰਦਾ ਹੈ, ਜਿਸ ਵਿੱਚ ਧਰਮ, ਦਰਸ਼ਨ, ਰਾਜਨੀਤੀ ਅਤੇ ਸਮਾਜਿਕ ਬਦਲਾਅ ਇਕ-ਦੂਜੇ ਨਾਲ ਰਚੇ-ਮਿਚੇ ਹੋਏ ਹਨ। ਇਹ ਸਿਰਫ਼ ਘਟਨਾਵਾਂ ਦੀ ਲੜੀ ਨਹੀਂ, ਸਗੋਂ ਉਹ ਆਤਮਿਕ ਅਤੇ ਇਤਿਹਾਸਕ ਯਾਤਰਾ ਹੈ, ਜਿਸ ਨੇ ਇੱਕ ਕੌਮ ਦੀ ਪਹਿਚਾਣ ਅਤੇ ਮਨੁੱਖਤਾ ਲਈ ਉਸ ਦੇ ਸੰਦੇਸ਼ ਨੂੰ ਰਚਿਆ। ਇਸ ਕਥਾ ਦੇ ਪੰਨਿਆਂ ਵਿੱਚ ਅਸੀਂ ਸਿਰਫ਼ ਅਤੀਤ ਨੂੰ ਨਹੀਂ ਵੇਖਦੇ, ਸਗੋਂ ਉਹ ਅਦ੍ਰਿਸ਼ ਚਾਨਣ ਵੀ ਮਹਿਸੂਸ ਕਰਦੇ ਹਾਂ ਜੋ ਦੱਸਦਾ ਹੈ ਕਿ ਮਨੁੱਖੀ ਆਤਮਾ ਵਿੱਚ ਸੱਚ ਅਤੇ ਆਜ਼ਾਦੀ ਲਈ ਲੜਨ ਦੀ ਤਾਕਤ ਕਦੇ ਖ਼ਤਮ ਨਹੀਂ ਹੁੰਦੀ।

‘ਸਿੱਖ ਇਤਿਹਾਸ’ ਇਸੀ ਅਟੱਲ ਆਤਮਿਕ ਸ਼ਕਤੀ ਦੀ ਜਿਊਂਦੀ-ਜਾਗਦੀ ਗਵਾਹੀ ਹੈ।

ਡਾ. ਪਰਮਿੰਦਰ ਸਿੰਘ ਸ਼ੌਂਕੀ

Reviews

There are no reviews yet.

Be the first to review “ਸਿੱਖ ਇਤਿਹਾਸ । ਹਰੀਰਾਮ ਗੁਪਤਾ । SIKH HISTORY । HARI RAM GUPTA”

Your email address will not be published. Required fields are marked *