Pan India Delivery Available

ਵਿੱਸਰਿਆ ਵਿਰਸਾ

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪਾਕਿਸਤਾਨ ਵਿਚਲੀ ਸਿੱਖ/ਪੰਜਾਬੀ ਵਿਰਾਸਤ ਦਾ ਜਿੰਨਾ ਨਿੱਠ ਕੇ ਅਧਿਐਨ ਸ. Amardeep Singh ਹੁਰਾਂ ਕੀਤਾ, ਕੋਈ ਦੂਸਰਾ ਉਸ ਦੇ ਨੇੜੇ ਵੀ ਨਹੀਂ ਜਾ ਸਕਿਆ. ਮੈਂ ਇਸ ਵਿਸ਼ੇ ਤੇ ਹੋਏ ਲਗਭਗ ਸਾਰੇ ਹੀ ਕੰਮ ਦੇਖੇ/ਪੜ੍ਹੇ ਹਨ, ਪਰ ਜਿਸ ਤਰ੍ਹਾਂ ਦਾ ਜਨੂੰਨ ਤੇ ਖਿੱਚ ਭਰਿਆ ਦਸਤਾਵੇਜੀਕਰਨ ਅਮਰਦੀਪ ਸਿੰਘ ਕਰਦੇ ਹਨ, ਉਹ […]

ਅਨੁਭਵ

ਅਨੁਭਵ ਮੂਲ ਰੂਪ ਵਿਚ ਕਈ ਅਜਿਹੀਆਂ ਸਖ਼ਸ਼ੀਅਤਾਂ ਨਾਲ ਸਾਨੂੰ ਰੂਬਰੂ ਕਰਵਾਉਂਦਾ ਹੈ, ਜਿਨ੍ਹਾਂ ਦਾ ਜੀਵਨ ਤਰਕ ਦੀਆਂ ਸੀਮਾਵਾਂ ਤੋਂ ਪਾਰ ਜਾਂਦਾ ਹੋਇਆ, ਸਾਨੂੰ ਮਨੁੱਖੀ ਚੇਤਨਾ ਤੇ ਮਨ ਦੇ ਬਹੁ-ਪਰਤੀ ਨਜ਼ਰੀਆਂ ਦੇ ਸਨਮੁੱਖ ਕਰਵਾਉਂਦਾ ਹੈ.

ਬ੍ਰਹਿਮੰਡ ਦੇ ਦਸਮ ਆਯਾਮ ਦਾ ਚਿੰਤਨ

ਪੰਜਾਬੀ ਸਾਹਿਤ ਅੰਦਰ ਇਹ ਆਪਣੀ ਤਰ੍ਹਾਂ ਦੀ ਪਹਿਲੀ ਰਚਨਾ ਹੈ, ਜਿਸ ਵਿਚ ਨਾ ਸਿਰਫ਼ ਬ੍ਰਹਿਮੰਡ ਦੀ ਬਹੁ-ਆਯਾਮੀ ਵਿਆਖਿਆ ਪੇਸ਼ ਕੀਤੀ ਗਈ ਹੈ, ਬਲਕਿ ਕਈ ਸਾਰੀਆਂ ਪਰਿਕਲਪਨਾਵਾਂ ਦੇ ਆਧਾਰ ’ਤੇ ਬ੍ਰਹਿਮੰਡ ਦੇ ਦਰਸ਼ਨ ਨੂੰ ਵੀ ਸਿਰਜਣ ਦਾ ਯਤਨ ਕੀਤਾ ਗਿਆ ਹੈ.

ਸੱਤਾ ਦੀ ਕੁੱਖ

ਵਿਸ਼ਵ ਰਾਜਨੀਤੀ ਨੂੰ ਸਮਝਣ ਲਈ ਜੇਕਰ ਦੁਨੀਆ ਦੀਆਂ ਚੋਣਵੀਆਂ ਕਿਤਾਬਾਂ ਦੀ ਸੂਚੀ ਬਣਾਈ ਜਾਏ ਤਾਂ ਨਿਰਸੰਕੋਚ ਜਾਰਡਨ ਮੈਕਸਵੈੱਲ ਦੀ ਇਹ ਕਿਤਾਬ “ਸੱਤਾ ਦੀ ਕੁੱਖ” ਮੂਹਰਲੀਆਂ ਸਫ਼ਾਂ ਵਿਚ ਸ਼ਾਮਲ ਹੋਵੇਗੀ. ਜਾਰਡਨ ਨੇ ਆਪਣੀ ਇਸ ਹੈਰਾਨੀਜਨਕ ਰਚਨਾ ਅੰਦਰ ਨਾ ਸਿਰਫ਼ ਸੰਸਾਰ ਰਾਜਨੀਤੀ ਨੂੰ ਚਲਾਉਣ ਵਾਲੀਆਂ ਪਰਦੇ ਪਿਛਲੀਆਂ ਸ਼ਕਤੀਆਂ ਦਾ ਅਦਭੁਤ ਜ਼ਿਕਰ ਪੇਸ਼ ਕੀਤਾ ਹੈ,

ਵਾਲ ਸਟਰੀਟ

ਇਹ ਕਹਾਣੀ ਏਨੀ ਜ਼ਬਰਦਸਤ, ਠੋਸ ਤੇ ਪ੍ਰਮਾਣਿਕ ਹੈ ਕਿ ਪਹਿਲੀ ਨਜ਼ਰੇ ਤੁਸੀਂ ਯਕੀਨ ਹੀ ਨਹੀਂ ਕਰ ਪਾਉਂਦੇ ਕਿ ਵਾਕਈ ਇਸ ਸੰਸਾਰ ਵਿਚ ਕਦੀ ਅਜਿਹਾ ਕੁਝ ਵਾਪਰਿਆ ਹੋਵੇਗਾ. ਇਸ ਕਿਤਾਬ ਦੇ ਲੇਖਕ ਐਂਟਨੀ ਸੀ. ਸਟਨ ਨੇ ਜਿਸ ਤਰ੍ਹਾਂ ਆਪਣੀ ਇਸ ਕਿਤਾਬ ਵਿਚ ਵਿਸ਼ਵ ਪੂੰਜੀਪਤੀਆਂ ਦੇ ਕੰਮ ਕਰਨ ਦੇ ਤਰੀਕਿਆਂ, ਉਨ੍ਹਾਂ ਦੀ ਸੋਚਣੀ ਤੇ ਵਿਹਾਰਕਤਾ ਦਾ ਪ੍ਰਗਟਾਵਾ, ਉਸ ਨੂੰ ਰੱਦ ਕਰ ਕੇ ਤੁਰਨਾ ਕਿਸੇ ਲਈ ਵੀ, ਕਦੀ ਵੀ ਆਸਾਨ ਨਹੀਂ ਹੋ ਸਕਦਾ.

1984

ਬੀਬੀਸੀ ਵੱਲੋਂ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਵਿਸ਼ਵ ਭਰ ਦੀਆਂ ਸਭ ਤੋਂ ਵੱਧ ਪ੍ਰਸਿੱਧ ਕਿਤਾਬਾਂ ਵਿਚੋਂ ਇਕ ਸਮੇਂ ਦੂਸਰੇ ਨੰਬਰ ’ਤੇ ਆਉਣ ਵਾਲੀ ਜਾਰਜ ਆਰਵੈੱਲ ਦੀ ਇਹ ਅਦਭੁਤ ਰਚਨਾ ਦਰਅਸਲ ਏਕਾਧਿਕਾਰਵਾਦੀ ਸ਼ਾਸ਼ਨ-ਤੰਤਰ ਦੀਆਂ ਬਾਰੀਕੀਆਂ ਅਤੇ ਵਿਹਾਰਕਤਾਵਾਂ ਦਾ ਸੂਖ਼ਮ ਇਤਿਹਾਸ ਹੈ.

ਸਨਾਤਨ

ਇਹ ਮਹਿਜ਼ ਇਕ ਨਾਵਲ ਨਹੀਂ, ਸਗੋਂ ਭਾਰਤ ਅੰਦਰ ਦਲਿਤ ਜਾਤਾਂ ਦਾ ਇਕ ਪੁਖ਼ਤਾ ਦਸਤਾਵੇਜ਼ ਵੀ ਹੈ. ਇਸ ਦੇ ਲੇਖਕ ਸ਼ਰਣ ਕੁਮਾਰ ਲਿੰਬਾਲੇ ਭਾਰਤ ਦੇ ਨਾਮਵਰ ਦਲਿਤ ਲੇਖਕਾਂ ਵਿਚੋਂ ਇਕ ਗਿਣੇ ਜਾਂਦੇ ਹਨ, ਜਿਨ੍ਹਾਂ ਨੇ ਲਗਾਤਾਰ ਭਾਰਤ ਦੀਆਂ ਦੱਬੀਆਂ-ਕੁਚਲ਼ੀਆਂ ਜਾਤਾਂ ਬਾਰੇ ਨਿੱਡਰਤਾ ਸਹਿਤ ਲਿਖਿਆ ਹੈ. ਆਪਣੇ ਇਸ ਨਾਵਲ ਅੰਦਰ ਉਹ ਇਨ੍ਹਾਂ ਹੀ ਜਾਤਾਂ ਵਿਚੋਂ ਇਕ– ਮਹਾਰ ਜਾਤੀ ਦੀ ਗੱਲ ਕਰਦਿਆਂ ਭਾਰਤ ਦੀ ਵੰਡ ਤੱਕ ਦੇ ਉਸ ਦੇ ਇਤਿਹਾਸ, ਦੁਖਾਂਤ ਤੇ ਪ੍ਰਾਪਤੀਆਂ ਉੱਪਰ ਇਕ ਬੱਝਵੀਂ ਚਰਚਾ ਕਰਦੇ ਹਨ.