Already have an account?Login
₹375.00 Original price was: ₹375.00.₹349.00Current price is: ₹349.00.
ਰਾਤ ਦੀ ਖ਼ਾਮੋਸ਼ੀ ਇਕ ਅਦਿੱਖ ਸੰਗੀਤ ਵਜਾਉਂਦੀ ਹੈ, ਜਿੱਥੇ ਹਰ ਸਾਹ ਮਨੁੱਖ ਨੂੰ ਆਪਣੇ ਹੀ ਅੰਦਰਲੇ ਦਰਵਾਜ਼ਿਆਂ ਤੱਕ ਲੈ ਜਾਂਦਾ ਹੈ। ਉੱਥੇ ਕੋਈ ਬਾਹਰੀ ਨਕਸ਼ਾ ਨਹੀਂ, ਸਿਰਫ਼ ਅੰਦਰਲੀ ਚਮਕ ਹੈ, ਜੋ ਹੌਲੀ-ਹੌਲੀ ਰਸਤੇ ਖੋਲ੍ਹਦੀ ਹੈ। ਮਨ ਦੀਆਂ ਗਹਿਰਾਈਆਂ ਵਿਚ ਛੁਪੇ ਸੰਦੇਸ਼ ਉਸ ਸਮੇਂ ਉੱਘੜਦੇ ਹਨ ਜਦੋਂ ਇਨਸਾਨ ਬਾਹਰਲੀ ਦੁਨੀਆ ਦੀ ਦੌੜ ਤੋਂ ਹਟ ਕੇ ਆਪਣੇ ਹੀ ਅੰਦਰ ਦੀਆਂ ਆਵਾਜ਼ਾਂ ਸੁਣਦਾ ਹੈ। ਇਹ ਆਵਾਜ਼ਾਂ ਉਸ ਨੂੰ ਯਾਦ ਦਿਵਾਉਂਦੀਆਂ ਹਨ ਕਿ ਸੱਚਾ ਸਫ਼ਰ ਕਿਸੇ ਮੰਜ਼ਿਲ ਤੱਕ ਪਹੁੰਚਣ ਦਾ ਨਹੀਂ, ਸਗੋਂ ਹਰ ਕਦਮ ਨੂੰ ਜਿਊਣ ਦਾ ਹੈ।
ਇਸ ਦੌਰਾਨ ਜੀਵਨ ਦੇ ਰਾਹਾਂ ’ਤੇ ਇਕ ਨਵਾਂ ਭੇਦ ਉੱਘੜਦਾ ਹੈ, ਜਿਵੇਂ ਚਾਨਣ ਦੀ ਇਕ ਕਿਰਨ ਹਨੇਰੇ ਨੂੰ ਚੀਰ ਕੇ ਰਾਹ ਦਿਖਾਉਂਦੀ ਹੋਏ। ਅੰਦਰੂਨੀ ਤਲਾਸ਼ ਵਿਚ ਮਿਲਣ ਵਾਲੀ ਇਹ ਅਲੌਕਿਕ ਖੋਜ ਮਨੁੱਖ ਨੂੰ ਉਸ ਦੇ ਹੀ ਮੂਲ ਨਾਲ ਜੋੜ ਦਿੰਦੀ ਹੈ। ਹਰ ਡਰ, ਹਰ ਸਵਾਲ, ਹਰ ਅਧੂਰੀ ਚਾਹਤ ਉਸੇ ਅਨੰਤ ਸਰੋਤ ਵੱਲ ਧੱਕਦੀ ਹੈ ਜੋ ਹਮੇਸ਼ਾ ਉਸ ਦੇ ਨਾਲ ਸੀ, ਪਰ ਉਹ ਭੁੱਲਿਆ ਬੈਠਾ ਸੀ। ਜਦੋਂ ਇਹ ਭੇਦ ਖੁੱਲ੍ਹਦਾ ਹੈ, ਤਦੋਂ ਪਤਾ ਲੱਗਦਾ ਹੈ ਕਿ ਸਾਰੀ ਭਟਕਣ ਸਿਰਫ਼ ਆਪਣੇ-ਆਪ ਨਾਲ ਮਿਲਣ ਦੀ ਤਿਆਰੀ ਸੀ।
ਇਸ ਲਈ, ਜੇ ਤੁਸੀਂ ਆਪਣੇ ਅੰਦਰਲੇ ਅਨਜਾਣੇ ਦਰਵਾਜ਼ਿਆਂ ਨੂੰ ਖੋਲ੍ਹਣ ਦੀ ਹਿੰਮਤ ਕਰਦੇ ਹੋ, ਤਾਂ ਇਹ ਕਿਤਾਬ ਤੁਹਾਡੇ ਲਈ ਇਕ ਅਦਭੁਤ ਸਫ਼ਰ ਬਣ ਸਕਦੀ ਹੈ। ਇਸ ਦਾ ਹਰ ਇਕ ਸ਼ਬਦ ਤੁਹਾਨੂੰ ਤੁਹਾਡੇ ਹੀ ਅੰਦਰਲੇ ਅਰਥਾਂ ਤੱਕ ਲੈ ਜਾਏਗਾ, ਕਿਉਂਕਿ ਇਹ ਕੋਈ ਕਹਾਣੀ ਨਹੀਂ – ਇਕ ਬੂਹਾ ਹੈ ਜੋ ਤੁਹਾਨੂੰ ਆਪਣੇ ਹੀ ਅੰਦਰਲੇ ਜਗਤ ਨਾਲ ਮਿਲਾਉਂਦਾ ਹੈ। ਜਿੱਥੇ ਹਰ ਪੰਨਾ, ਹਰ ਪੰਗਤੀ ਇਕ ਨਵੀਂ ਲਹਿਰ ਵਾਂਗ ਉੱਭਰਦੀ ਹੈ ਜੋ ਮਨੁੱਖ ਦੇ ਅਣ-ਸੁਣੇ ਸਵਾਲਾਂ ਨੂੰ ਜਗਾਉਂਦੀ ਹੈ। ਇੱਥੇ ਕੋਈ ਬਾਹਰੀ ਪਾਤਰ ਨਹੀਂ – ਸਿਰਫ਼ ਉਹ ਯਾਤਰੀ ਹੈ ਜੋ ਤੁਹਾਡੇ ਆਪਣੇ ਹੀ ਮਨ ਦਾ ਪ੍ਰਤੀਬਿੰਬ ਹੈ।
ਜੇ ਤੁਸੀਂ ਆਪਣੇ ਅੰਦਰਲੇ ਸਰੋਵਰ ਦੇ ਭੇਦ ਖੋਲ੍ਹਣ ਲਈ ਤਿਆਰ ਹੋ, ਤਾਂ ਇਹ ਕਿਤਾਬ ਤੁਹਾਡੇ ਲਈ ਹੀ ਹੈ। ਇਹ ਤੁਹਾਨੂੰ ਰੁਕੇ ਹੋਏ ਰਸਤੇ ਤੋਂ ਅੱਗੇ ਵਧਾ ਕੇ ਉਸੇ ਅਨੰਤ ਗੂੰਜ ਨਾਲ ਜੋੜੇਗੀ ਜੋ ਜਨਮ ਤੋਂ ਪਹਿਲਾਂ ਵੀ ਸੀ ਅਤੇ ਮੌਤ ਤੋਂ ਬਾਅਦ ਵੀ ਰਹੇਗੀ। ਇਹ ਸਮਾਂ ਹੈ ਇਸ ਯਾਤਰਾ ਦਾ ਹਿੱਸਾ ਬਣਨ ਦਾ ਹੈ – ਕੀ ਤੁਸੀਂ ਤਿਆਰ ਹੋ ਆਪਣੀ ਹੀ ਰੂਹ ਨਾਲ ਮੁਖ਼ਾਤਬ ਹੋਣ ਲਈ?
~ਪਰਮਿੰਦਰ ਸਿੰਘ ਸ਼ੌਂਕੀ
Legal Links
Reach Us
Village Fatehgarh Chhanna, P.O Deh-Kalan, Teh.Distt: Sangrur, Punjab: 148034
Call: 88376-61984, 9464346677, 8851031531
Email: rethinkbooks24@gmail.com
kiranjeet kaur –
Intresting
Suresh –
ਜੀਵਨ ਰਹੱਸ ਦਾ ਕਵਿਤਾ ਵਰਗਾ ਚਿਤਰਨ