Already have an account?Login
₹349.00 Original price was: ₹349.00.₹320.00Current price is: ₹320.00.
ਇਹ ਰਿਪੋਰਟ 1980ਵਿਆਂ ਦੇ ਦੌਰਾਨ ਪੰਜਾਬ ਵਿੱਚ ਘੱਟ ਰਹੀਆਂ ਸਿਆਸੀ, ਸਮਾਜਕ, ਅਤੇ ਮਨੁੱਖੀ ਅਧਿਕਾਰਾਂ ਦੀਆਂ ਘਟਨਾਵਾਂ ਦੀ ਗਵਾਹੀ ਦਿੰਦੀ ਹੈ। ‘Citizens for Democracy’ ਦੇ ਇਸ ਠੋਸ ਦਸਤਾਵੇਜ਼ ਨੇ ਭਾਰਤ ਦੇ ਲੋਕਤੰਤਰੀ ਮੁਆਮਲਿਆਂ ਲਈ ਮਹੱਤਵਪੂਰਨ ਪ੍ਰਸ਼ਨ ਚੁੱਕੇ ਹਨ। ਜਿਨ੍ਹਾਂ ਦੇ ਹਵਾਲੇ ਨਾਲ ਇਸ ਕਿਤਾਬ ਵਿੱਚ 1984 ਦੇ ਭਿਆਨਕ ਸਿਆਸੀ ਹਾਲਾਤਾਂ ਦੀ ਗਹਿਰਾਈ ਨਾਲ ਪੜਚੋਲ ਕੀਤੀ ਗਈ ਹੈ। ਇਹ ਰਿਪੋਰਟ ਸਪਸ਼ਟ ਕਰਦੀ ਹੈ ਕਿ ਕਿਵੇਂ ਮੀਡੀਆ ਅਤੇ ਰਾਜਨੀਤਿਕ ਲੀਡਰਸ਼ਿਪ ਨੇ ਹਾਲਾਤਾਂ ਨੂੰ ਬਦ ਤੋਂ ਬਦਤਰ ਕਰ ਦਿੱਤਾ ਤੇ ਪੰਜਾਬ ਇਕ ਅਣਲੋੜੀਂਦੇ ਹਥਿਆਰਬੰਦ ਸੰਘਰਸ਼ ਦੇ ਰਾਹ ਤੋਰਿਆ ਗਿਆ। ਇਸ ਤਰ੍ਹਾਂ ਇਹ ਕਿਤਾਬ ਪੰਜਾਬ ਦੇ ਲੋਕਾਂ, ਖ਼ਾਸਕਰ ਸਿੱਖ ਭਾਈਚਾਰੇ ਨਾਲ ਹੋਏ ਮਨੁੱਖੀ ਅਧਿਕਾਰਾਂ ਦੇ ਉਲੰਘਨ ਨੂੰ ਦਰਸਾਉਂਦੀ ਹੋਈ ਗ੍ਰਿਫਤਾਰੀਆਂ, ਗੈਰ-ਨਿਆਂਸੰਗਤ ਹਿੰਸਾ ਅਤੇ ਨਿਰਦੋਸ਼ ਲੋਕਾਂ ਨਾਲ ਹੋਈ ਬਦਸਲੂਕੀ ਦੀ ਚਰਚਾ ਵੀ ਕਰਦੀ ਹੈ। ਇਸ ਦੇ ਨਾਲ ਹੀ ਇਸ ਰਿਪੋਰਟ ਵਿੱਚ ਸਿਆਸੀ ਅਤੇ ਸਮਾਜਿਕ ਸੁਧਾਰਾਂ ਦੇ ਸੁਝਾਅ ਵੀ ਦਿੱਤੇ ਗਏ ਹਨ, ਜੋ ਪੰਜਾਬ ਵਿੱਚ ਸਥਿਰਤਾ ਅਤੇ ਨਿਆਂ ਲਈ ਲਾਜ਼ਮੀ ਮੰਨੇ ਗਏ ਹਨ। ਇਹ ਕਿਤਾਬ ਉਨ੍ਹਾਂ ਲੋਕਾਂ ਲਈ ਇਕ ਮਹੱਤਵਪੂਰਨ ਪਾਠ ਹੈ, ਜੋ 1980ਵਿਆਂ ਦੇ ਪੰਜਾਬ ਦੀ ਸਿਆਸੀ ਹਕੀਕਤ ਨੂੰ ਸਮਝਣਾ ਚਾਹੁੰਦੇ ਹਨ, ਕਿਉਂਕਿ ਇਹ ਕਿਤਾਬ ਸਿਰਫ਼ ਇਤਿਹਾਸ ਹੀ ਨਹੀਂ, ਸਗੋਂ ਸਮਾਜਕ ਚੇਤਨਾ ਜਗਾਉਣ ਵਾਲਾ ਇਕ ਨਿੱਗਰ ਦਸਤਾਵੇਜ਼ ਹੈ, ਜਿਸ ਨੂੰ ਭਾਰਤ ਵਿਚ ਪਾਬੰਦੀਸ਼ੁਦਾ ਐਲਾਨਿਆ ਗਿਆ ਸੀ। ਇਸ ਕਿਤਾਬ ਨੂੰ ਹਰ ਉਸ ਵਿਅਕਤੀ ਦੁਆਰਾ ਪੜ੍ਹਿਆ ਜਾਣਾ ਚਾਹੀਦਾ ਹੈ, ਜੋ ਭਾਰਤ ਦੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਸਿੱਖ ਹੋਣੀ ਨੂੰ ਸਮਝਣ ਵਿੱਚ ਰੁਚੀ ਰੱਖਦਾ ਹੈ।
~ਪਰਮਿੰਦਰ ਸਿੰਘ ਸ਼ੌਂਕੀ
Legal Links
Reach Us
Village Fatehgarh Chhanna, P.O Deh-Kalan, Teh.Distt: Sangrur, Punjab: 148034
Call: 88376-61984, 9464346677, 8851031531
Email: rethinkbooks24@gmail.com
Harjinder Singh –
ਬਹੁਤ ਵੱਡਾ ਉਪਰਾਲਾ ਕੀਤਾ ਤੁਸੀ, ਭਾਰਤੀ ਸਟੇਟ ਵੱਲੋਂ ਕੀਤੇ ਗਏ ਸਿੱਖਾਂ ਤੇ ਜੁਲਮਾਂ ਦੀ ਦਾਸਤਾਨ ਨੂੰ ਸਭ ਦੇ ਸਾਹਮਣੇ ਰੱਖਿਆ ਹੈ
ManniLehal –
ਤੁਹਾਡੇ ਸਹਾਸ ਪੂਰਵਕ ਕੰਮ ਦੀ ਪ੍ਰਸ਼ੰਸਾ ਕਰਦੇ ਹਾਂ.. ਉਮੀਦ ਕਰਦੇ ਹਾਂ ਤੁਸੀ ਅੱਗੇ ਵੀ ਏਦਾਂ ਹੀ ਦੁਨੀਆਂ ਚ ਲਿਖੀਆਂ ਗਈਆਂ ਮਹੱਤਵਪੂਰਨ ਕਿਤਾਬਾਂ ਦਾ ਤਰਜ਼ਮਾਂ ਪੰਜਾਬੀ ਵਿੱਚ ਕਰਦੋ ਰਹੋਗੇ.. ਇਕ ਪੰਜਾਬੀ ਦੇ ਪਾਠਕ ਵੱਲੋ ਬਹੁਤ ਪਿਆਰ ਤੇ ਸਤਿਕਾਰ.