Pan India Delivery Available

ਕੋਈ ਇਸ ਨੂੰ ਸਾਜ਼ਿਸ਼ ਕਹਿਣ ਦੀ ਹਿੰਮਤ ਨਾ ਕਰੇ

ਇਹ ਕਿਤਾਬ ਸਿਰਫ਼ ਇਕ ਕਿਤਾਬ ਨਹੀਂ, ਬਲਕਿ ਅੱਖਾਂ ਖੋਲ੍ਹਣ ਵਾਲਾ ਇਕ ਸ਼ੀਸ਼ਾ ਹੈ, ਜੋ ਦੁਨੀਆ ਦੇ ਪਿੱਛੇ ਲੁਕੇ ਹੋਏ ਸੱਚ ਨੂੰ ਸਾਹਮਣੇ ਲਿਆਉਂਦਾ ਹੈ। ਇਸ ਕਿਤਾਬ ਅੰਦਰ ਲੇਖਕ ਨੇ ਉਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਆਮ ਲੋਕਾਂ ਤੋਂ ਹਮੇਸ਼ਾ ਲੁਕਾਈ ਜਾਂਦੀ ਹੈ – ਇੱਕ “ਛੁਪੀ ਹੋਈ ਤਾਕਤ” ਜੋ ਰਾਜਨੀਤੀ, ਅਰਥ-ਵਿਵਸਥਾ ਅਤੇ ਮੀਡੀਆ ਨੂੰ ਅੰਦਰੋਂ ਪ੍ਰਭਾਵਿਤ ਕਰਦੀ ਹੈ। ਇਸ ਕਿਤਾਬ ਦਾ ਮੂਲ ਸੁਨੇਹਾ ਇਹ ਹੈ ਕਿ ਸੰਸਾਰ ਵਿੱਚ ਹੋਣ ਵਾਲੀਆਂ ਵੱਡੀਆਂ ਘਟਨਾਵਾਂ ਸਿਰਫ਼ ਇਤਫ਼ਾਕ ਨਹੀਂ ਹੁੰਦੀਆਂ, ਸਗੋਂ ਉਨ੍ਹਾਂ ਦੇ ਪਿੱਛੇ ਯੋਜਨਾ, ਤਾਕਤ ਅਤੇ ਪ੍ਰਭਾਵ ਦਾ ਖੇਡ ਹੁੰਦਾ ਹੈ। ਕਿਤਾਬ ਅੰਦਰ ਲੇਖਕ ਇਹ ਦਲੀਲ ਦਿੰਦਾ ਹੈ ਕਿ ਇੱਕ ਛੋਟਾ, ਪਰ ਪ੍ਰਭਾਵਸ਼ਾਲੀ ਵਰਗ ਦੁਨੀਆ ਦੇ ਨੀਤੀ-ਨਿਰਧਾਰਨ ਨੂੰ ਆਪਣੇ ਹੱਕ ਵਿੱਚ ਮੋੜਦਾ ਹੈ ਅਤੇ ਆਮ ਲੋਕਾਂ ਨੂੰ ਸਿਰਫ਼ ਇੱਕ “ਤਸਵੀਰ” ਦਿਖਾਈ ਜਾਂਦੀ ਹੈ, ਜੋ ਅਸਲ ਹਕੀਕਤ ਨਹੀਂ ਹੁੰਦੀ।

ਇਸ ਕਿਤਾਬ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਇਹ ਸਿਰਫ਼ ਜਾਣਕਾਰੀ ਨਹੀਂ ਦਿੰਦੀ, ਸਗੋਂ ਮਨ ਦੇ ਅੰਦਰ ਸਵਾਲ ਪੈਦਾ ਕਰਦੀ ਹੈ ਕਿ ਕੀ ਅਸੀਂ ਜੋ ਦੇਖ ਰਹੇ ਹਾਂ, ਉਹੀ ਸੱਚ ਹੈ? ਜਾਂ ਸੱਚ ਉਸ ਤੋਂ ਕਾਫ਼ੀ ਵੱਡਾ ਅਤੇ ਡੂੰਘਾ ਹੈ?

ਇਸ ਕਿਤਾਬ ਦੇ ਰਾਹੀਂ“ਸੋਸ਼ਲਿਜ਼ਮ”, “ਬੈਂਕਿੰਗ ਸਿਸਟਮ” ਅਤੇ “ਤਾਕਤ ਦੇ ਕੇਂਦਰ” ਵਰਗੇ ਵਿਸ਼ਿਆਂ ਨੂੰ ਜੋੜ ਕੇ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਧਨ, ਰਾਜਨੀਤੀ ਅਤੇ ਵਿਚਾਰਧਾਰਾ ਇੱਕ-ਦੂਜੇ ਨਾਲ ਜੁੜੇ ਹੋਏ ਹਨ।

ਇਹ ਪਾਠਕ ਨੂੰ ਇੱਕ ਨਵੀਂ ਨਜ਼ਰ ਦਿੰਦੀ ਹੈ, ਜਿਸ ਨਾਲ ਉਹ ਦੁਨੀਆ ਨੂੰ ਵੱਖਰੇ ਢੰਗ ਨਾਲ ਦੇਖ ਸਕਦਾ ਹੈ। ਅਸਲ ਵਿੱਚ ਇਹ ਕਿਤਾਬ ਇੱਕ ਚੇਤਾਵਨੀ ਵਾਂਗ ਹੈ। ਇਹ ਦੱਸਦੀ ਹੈ ਕਿ ਸੱਚ ਨੂੰ ਸਮਝਣ ਲਈ ਸਿਰਫ਼ ਸੁਣਨਾ ਹੀ ਨਹੀਂ, ਸਗੋਂ ਖ਼ੁਦ ਸੋਚਣਾ ਵੀ ਜ਼ਰੂਰੀ ਹੈ। ਜੋ ਵੀ ਪਾਠਕ ਇਸ ਕਿਤਾਬ ਨੂੰ ਚੰਗੀ ਤਰ੍ਹਾਂ ਸਮਝ ਲਏਗਾ, ਉਹ ਦੁਨੀਆ ਨੂੰ ਪਹਿਲਾਂ ਵਾਂਗ ਕਦੇ ਨਹੀਂ ਵੇਖੇਗਾ। ਇਹ ਮੈਂ ਯਕੀਨ ਨਾਲ ਕਹਿ ਸਕਦਾ ਹਾਂ।

ਪਰਮਿੰਦਰ ਸਿੰਘ ਸ਼ੌਂਕੀ

Share this post: