ਜਾਰਡਨ ਮੈਕਸਵੈਲ ਦੀ ਕਿਤਾਬ ‘ਸੱਤਾ ਦਾ ਮਾਇਆ-ਜਾਲ’ ਮਨੁੱਖੀ ਸਮਾਜ ਤੇ ਰਾਜਨੀਤਿਕ ਢਾਂਚਿਆਂ ਦੇ ਪਿੱਛੇ ਲੁਕੇ ਹੋਏ ਤਾਕਤੀ ਜਾਲਾਂ ਦੀ ਡੂੰਘੀ ਪੜਤਾਲ ਕਰਦੀ ਹੈ। ਇਹ ਕਿਤਾਬ ਇਸ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਦੁਨੀਆ ਵਿੱਚ ਸੱਤਾ, ਧਰਮ, ਰਾਜਨੀਤੀ ਅਤੇ ਆਰਥਿਕ ਤਾਕਤ ਕਿਵੇਂ ਇੱਕ-ਦੂਜੇ ਨਾਲ ਜੁੜ ਕੇ ਇਕ ਅਜਿਹਾ ਮਾਇਆ-ਜਾਲ ਬਣਾਉਂਦੇ ਹਨ, ਜੋ ਆਮ ਲੋਕਾਂ ਦੀ ਸੋਚ ਤੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।ਮੈਕਸਵੈਲ ਆਪਣੇ ਖ਼ੋਜੀ ਨਜ਼ਰੀਏ ਨਾਲ ਦੱਸਦਾ ਹੈ ਕਿ ਇਤਿਹਾਸ ਵਿੱਚ ਧਾਰਮਿਕ ਪ੍ਰਤੀਕਾਂ, ਗੁਪਤ ਸੰਸਥਾਵਾਂ, ਰਾਜਨੀਤਿਕ ਸੰਸਥਾਵਾਂ ਅਤੇ ਕਾਰਪੋਰੇਟ ਤਾਕਤਾਂ ਨੇ ਮਿਲ ਕੇ ਕਿਵੇਂ ਸੱਤਾ ਦੇ ਅਦ੍ਰਿਸ਼ਟ ਢਾਂਚੇ ਬਣਾਏ ਹਨ।
ਇਸ ਕਿਤਾਬ ਵਿੱਚ ਉਸ ਦੁਆਰਾ ਪ੍ਰਾਚੀਨ ਸਭਿਆਚਾਰਾਂ ਤੋਂ ਲੈ ਕੇ ਆਧੁਨਿਕ ਗਲੋਬਲ ਰਾਜਨੀਤੀ ਤੱਕ ਦੇ ਹਵਾਲਿਆਂ ਰਾਹੀਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੁਨੀਆ ਵਿੱਚ ਜੋ ਕੁਝ ਦਿਸਦਾ ਹੈ, ਉਹ ਸਿਰਫ਼ ਉੱਪਰਲੀ ਪਰਤ ਹੈ, ਜਦਕਿ ਅਸਲੀ ਖੇਡ ਪਰਦੇ ਦੇ ਪਿੱਛੇ ਚੱਲ ਰਹੀ ਹੁੰਦੀ ਹੈ।ਅਸੀਂ ਕਹਿ ਸਕਦੇ ਹਾਂ ਕਿ ਸੱਤਾ ਦਾ ਮਾਇਆ-ਜਾਲ ਸਿਰਫ਼ ਇਕ ਕਿਤਾਬ ਨਹੀਂ, ਸਗੋਂ ਸੱਤਾ ਦੇ ਮਾਇਆ-ਜਾਲ ਨੂੰ ਸਮਝਣ ਦਾ ਇਕ ਦਰਵਾਜ਼ਾ ਹੈ।
ਇਹ ਪਾਠਕ ਨੂੰ ਸਵਾਲ ਪੁੱਛਣ, ਇਤਿਹਾਸ ਨੂੰ ਨਵੇਂ ਕੋਣ ਤੋਂ ਦੇਖਣ ਅਤੇ ਦੁਨੀਆ ਦੇ ਤਾਕਤੀ ਢਾਂਚਿਆਂ ਬਾਰੇ ਗਹਿਰਾਈ ਨਾਲ ਸੋਚਣ ਲਈ ਪ੍ਰੇਰਿਤ ਕਰਦੀ ਹੈ। ਜੋ ਵੀ ਵਿਅਕਤੀ ਸੱਤਾ, ਗੁਪਤ ਤਾਕਤਾਂ ਅਤੇ ਗਲੋਬਲ ਵਿਵਸਥਾ ਦੇ ਅੰਦਰਲੇ ਰਾਜਾਂ ਨੂੰ ਸਮਝਣਾ ਚਾਹੁੰਦਾ ਹੈ, ਉਸ ਲਈ ਇਹ ਕਿਤਾਬ ਇਕ ਮਹੱਤਵਪੂਰਨ ਯਾਤਰਾ ਦੀ ਸ਼ੁਰੂਆਤ ਹੈ।