Pan India Delivery Available

Reviews

The Contry Of The Sikhs

ਪਿਛਲੇ ਦਿਨੀਂ ਦੋ ਗੱਲਾਂ ਬੜੀਆਂ ਮਹੱਤਵਪੂਰਨ ਰਹੀਆਂ: ਪਹਿਲੀ ਖਾਲਸਾ ਰਾਜ ਦੇ ਝੰਡੇ ਨੂੰ ਪੰਜਾਬ ਪੁਲਿਸ ਦੁਆਰਾ ਖਾਲਿਸਤਾਨ ਦਾ ਝੰਡਾ ਦੱਸ ਕੇ ਲੋਕਾਂ ਅੰਦਰ ਝੂਠੇ ਬਿਰਤਾਂਤ ਦੀ ਸਥਾਪਨਾ ਕਰਨਾ ਅਤੇ ਦੂਜਾ ਦਰਬਾਰ ਸਾਹਿਬ ਦੇ ਸੇਵਾਦਾਰ ਵੱਲੋਂ ਸੁਭਾਵਿਕ ਰੂਪ ਵਿੱਚ ਇਹ ਕਹਿਣਾ ਕਿ ਇਹ ਪੰਜਾਬ ਹੈ, ਭਾਰਤ ਨਹੀਂ. ਇਹ ਦੋਵੇਂ ਗੱਲਾਂ ਦਾ ਜਵਾਬ ਸਿੱਖ ਚੇਤਨਾ ਨਾਲ ਜੁੜਿਆ ਹੋਇਆ ਹੈ. ਜਿਸ ਨੂੰ ਵਰਤਮਾਨ ਸਮਿਆਂ ਵਿਚ ਉਜਾਗਰ ਕਰਨਾ ਸਮੇਂ ਦੀ ਮੁੱਖ ਲੋੜ ਸੀ. ਕਿਉਂਕਿ ਇਸ ਸਭ ਨੂੰ ਸਮਝੇ ਬਗੈਰ ਤੁਸੀਂ ਅੱਗੇ ਨਹੀਂ ਤੁਰ ਸਕਦੇ. ਇਸ ਲਈ ਇਹ ਕਿਤਾਬ ਮੁੜ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ ਤਾਂ ਜੋ ਝੂਠੇ ਬਿਰਤਾਂਤਾਂ ਦਾ ਮੂੰਹ ਭੰਨਿਆ ਜਾ ਸਕੇ. ਅਗਲੇ ਕੁਝ ਦਿਨਾਂ ਚ ਇਹ ਤੁਹਾਡੇ ਹੱਥ ਹੋਏਗੀ.

 

ਕੋਈ ਦੇਸ਼ ਨਾ ਸਾਡਾ

ਵੱਖਰੇ ਰਾਜ ਦਾ ਉਮਾਹ ਸਿੱਖ ਮਾਨਸਿਕਤਾ ਅੰਦਰ ਉਸੇ ਵੇਲ਼ੇ ਤੋਂ ਪਿਆ ਹੈ, ਜਦੋਂ ਤੋਂ ਗੁਰਬਾਣੀ ਅੰਦਰ ਗੁਰੂ ਬਾਬਾ ਨਾਨਕ “ਬਾਰਿ ਪਰਾਇਐ ਬੈਸਣਾ” ਦਾ ਸੰਕਲਪ ਸ਼ਾਮਲ ਕਰਦੇ ਹਨ. ਬਹੁਤ ਸਾਰੇ ਨਾ-ਸਮਝ ਲੋਕ ਅਕਸਰ ਇਹ ਗੱਲਾਂ ਕਰ ਜਾਂਦੇ ਹਨ ਕਿ ਵੱਖਰੇ ਰਾਜ ਦੀ ਸੰਕਲਪਨਾ ਸਿੱਖ ਦਰਸ਼ਨ ਅਨੁਸਾਰੀ ਨਹੀਂ ਹੈ, ਪਰ ਉਹ ਇਹ ਸਮਝਣ ਤੋਂ ਮੁਨਕਰ ਰਹਿੰਦੇ ਹਨ ਕਿ ਖਾਲਸਾ ਜੀ ਦੇ ਨਿਆਰੇਪਣ ਦੀ ਕਾਇਮੀ ਹਿਤ ਰਾਜ ਦਾ ਹੋਣਾ ਸਿੱਖ ਦਰਸ਼ਨ ਦਾ ਇਕ ਅਹਿਮ ਅੰਗ ਹੈ. ਹਾਲਾਂਕਿ ਇਹ ਇੱਕ ਲੰਮਾ ਵਿਸ਼ਾ ਹੈ ਪਰ ਆਪਾਂ ਏਨਾ ਤਾਂ ਅਸਾਨੀ ਨਾਲ ਸਮਝ ਹੀ ਸਕਦੇ ਹਾਂ ਕਿ ਹਲੇਮੀ ਰਾਜ ਤੇ ਬੇਗਮਪੁਰਾ ਦੀ ਕਾਇਮੀ ਬ੍ਰਹਿਮੰਡੀ ਸੰਪੂਰਨਤਾ ਤੋਂ ਪਹਿਲਾਂ-ਪਹਿਲ ਜ਼ਮੀਨੀ ਧਰਾਤਲ ਤੇ ਹੋਣੀ ਲਾਜ਼ਮੀ ਹੋ ਜਾਂਦੀ ਹੈ. ਪਰ ਖ਼ੈਰ… ਰਾਜ ਤੋਂ ਬਗੈਰ ਸਿੱਖਾਂ ਦੀ ਤ੍ਰਾਸਮਈ ਹਾਲਤ ਦਾ ਫਿਲਹਾਲ ਕੋਈ ਉਦਾਹਰਨ ਇੱਥੇ ਦੇਣਾ ਜ਼ਰੂਰੀ ਨਹੀਂ. ਤੁਸੀਂ ਸਾਰੇ ਇਸ ਗੱਲ ਨੂੰ ਭਲੀ-ਭਾਂਤ ਸਮਝਦੇ ਹੋ ਕਿ ਰਾਜ ਵਿਹੂਣੀ ਸਿੱਖ ਸਰੀਰਕਤਾ ਕਿਵੇਂ ਨਿੱਤ ਦਿਹਾੜੇ ਮੰਦਭਾਗੀਆਂ ਘਟਨਾਵਾਂ ਦੇ ਸਨਮੁਖ ਹੁੰਦੀ ਹੈ. ਸਿੱਖਾਂ ਦੇ ਪਾਵਨ ਗ੍ਰੰਥਾਂ ਤੋਂ ਲੈ ਕੇ ਗੁਰਧਾਮਾਂ, ਸੰਸਕਾਰਾਂ, ਮਾਨਤਾਵਾਂ, ਆਸਥਾਵਾਂ ਤੇ ਅਕੀਦਿਆਂ ਉੱਪਰ ਕਿਵੇਂ ਹਮਲੇ ਹੋ ਰਹੇ ਹਨ. ਇਹ ਹਮਲੇ ਕੋਈ ਨਵਾਂ ਵਰਤਾਰਾ ਨਹੀਂ, ਬਲਕਿ ਸਦੀਆਂ ਦੇ ਵਹਾਅ ਦਾ ਪ੍ਰਣਾਮ ਮਾਤਰ ਹਨ. ਜਿਨ੍ਹਾਂ ਦੀ ਇੱਕ ਵੱਡੇ ਚੀਸ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਤੀਜੇ ਘੱਲੂਘਾਰੇ ਵਿੱਚ ਪਈ ਹੈ. 

 

ਪੰਜਾਬ ਦੇ ਸਿੱਖ

ਭਿੰਡਰਾਂਵਾਲਿਆਂ ਦੀ ਚੜ੍ਹਤ ਦੇ ਪਹਿਲੇ ਦੌਰ ਦੌਰਾਨ ਉਨ੍ਹਾਂ ਦੇ ਸਭ ਤੋਂ ਵੱਧ ਉਤਸ਼ਾਹੀ ਪੈਰੋਕਾਰ ਬੱਚੇ ਅਤੇ ਔਰਤਾਂ ਸਨ, ਕਿਉਂਕਿ ਇਹ ਦੋਵੇਂ ਹੀ ਬੇਲੋੜੀ ਖ਼ਪਤ ਦੇ ਨਵੇਂ ਸਭਿਆਚਾਰ ਤੋਂ ਮੁਕਤ ਹੋਣ ਦੇ ਨਾਲ ਨਾਲ ਇਸ ਦੁਆਰਾ ਪੈਦਾ ਕੀਤੀ ਗਈ ਹਿੰਸਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਸਨ। ਭਿੰਡਰਾਂਵਾਲੇ ਦੀ ਚੜ੍ਹਤ ਦੇ ਦੂਜੇ ਦੌਰ ਦੌਰਾਨ ਆਦਮੀ ਵੀ ਉਨ੍ਹਾਂ ਦੇ ਪੈਰੋਕਾਰ ਬਣ ਗਏ ਅਤੇ ਉਨ੍ਹਾਂ ਨੇ ਅਸ਼ਲੀਲ ਫ਼ਿਲਮਾਂ ਦੇਖਣ ਜਾਣ ਦੀ ਬਜਾਏ ਗੁਰਦੁਆਰੇ ਆਉਣਾ ਸ਼ੁਰੂ ਕਰ ਦਿੱਤਾ ਅਤੇ ਅਸ਼ਲੀਲ ਤੇ ਨੰਗੇਜ਼ ਭਰਪੂਰ ਸਾਹਿਤ ਪੜ੍ਹਨ ਦੀ ਜਗ੍ਹਾ ਗੁਰਬਾਣੀ ਪੜ੍ਹਨ ਵਿਚ ਧਿਆਨ ਲਗਾਉਣਾ ਸ਼ੁਰੂ ਕਰ ਦਿੱਤਾ। ਸੰਤਾਂ ਦੁਆਰਾ ਸ਼ੁੱਧਤਾ, ਸਮਰਪਣ ਅਤੇ ਮਿਹਨਤ ਵਾਲੀ ਚੰਗੀ ਜ਼ਿੰਦਗੀ ਦੀ ਸਫ਼ਲਤਾਪੂਰਵਕ ਮੁੜ ਬਹਾਲੀ ਕਰਨ ਨਾਲ ਉਨ੍ਹਾਂ ਦੀ ਚੜ੍ਹਤ ਹੋਰ ਵੀ ਜ਼ਿਆਦਾ ਵਧੀ… ਇਹ ਜ਼ਿੰਦਗੀ ਦੀਆਂ ਮੂਲ ਕਦਰਾਂ ਕੀਮਤਾਂ… ਨਾਲ ਵਪਾਰਕ ਪੂੰਜੀਵਾਦ ਦਾ ਪਹਿਲਾ ਵੱਡਾ ਨੁਕਸਾਨ ਹੋਇਆ ਸੀ।

 

 

 

ਸਿੱਖ ਫ਼ੌਜ

ਵਿਸ਼ਵ ਇਤਿਹਾਸ ਅੰਦਰ ਫ਼ੌਜਾਂ ਦੇ ਇਤਿਹਾਸ ਦਾ ਆਪਣਾ ਇਕ ਅਹਿਮ ਰੋਲ ਰਿਹਾ ਹੈ. ਪ੍ਰਾਚੀਨ ਗਰੀਕ, ਰੋਮਨ, ਮਿਸਰ, ਚੀਨ ਤੇ ਭਾਰਤੀ ਸੈਨਾਵਾਂ ਨੇ ਸੰਸਾਰ ਇਤਿਹਾਸ ਨੂੰ ਘੜਨ ਵਿਚ ਜੋ ਭੂਮਿਕਾ ਅਦਾ ਕੀਤੀ ਹੈ, ਉਸ ਤੋਂ ਇਤਿਹਾਸ ਦੇ ਸਾਰੇ ਵਿਦਿਆਰਥੀ ਜਾਣੂ ਹਨ, ਪਰ ਖ਼ਾਲਸਾ ਫ਼ੌਜ ਬਾਰੇ ਮੈਂ ਸਮਝਦਾ ਹਾਂ ਜਿੰਨੀ ਗੱਲ ਹੋਣੀ ਚਾਹੀਦੀ ਸੀ, ਓਨੀ ਹੋਈ ਨਹੀਂ, ਹਾਲਾਂਕਿ ਕਈ ਅੰਗਰੇਜ਼ ਇਤਿਹਾਸਕਾਰਾਂ ਨੇ ਇਸ ਪਾਸੇ ਮਹੱਤਵਪੂਰਨ ਕੰਮ ਕੀਤਾ ਹੈ, ਪਰ ਘੱਟੋ-ਘੱਟ ਪੰਜਾਬੀ ਵਿਚ ਅਜਿਹਾ ਨਾਂ-ਮਾਤਰ ਕੰਮ ਹੀ ਹੋਇਆ ਹੈ, ਜਿਸ ਦੇ ਰਾਹੀਂ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਫ਼ੌਜ ਦਾ ਯੋਗਦਾਨ ਉੱਘੜ ਕੇ ਸਾਹਮਣੇ ਆ ਸਕੇ. ਇਸ ਕਮੀ ਨੂੰ ਪੂਰਾ ਕਰਨ ਹਿਤ ਹੀ ਇਹ ਕਿਤਾਬ ਤਿਆਰ ਕਰਵਾਈ ਗਈ ਹੈ. ਇਸ ਕਿਤਾਬ ਅੰਦਰ ਇਆਨ ਹੀਥ ਨੇ ਨਾ ਸਿਰਫ਼ ਖ਼ਾਲਸਾਈ ਫ਼ੌਜ ਦਾ ਅਦਭੁੱਤ ਦ੍ਰਿਸ਼ ਪੇਸ਼ ਕੀਤਾ ਹੈ, ਬਲਕਿ ਉਸ ਕਾਲ ਦੀਆਂ ਪੇਂਟਿੰਗਜ਼ ਰਾਹੀਂ ਇਸ ਨੂੰ ਸਮਝਾਉਣ ਦੀ ਸਰਲ ਜੁਗਤ ਵੀ ਅਪਣਾਈ ਹੈ. ਜਲਦੀ ਹੀ ਇਹ ਕਿਤਾਬ ਤੁਹਾਡੇ ਹੱਥਾਂ ਵਿਚ ਹੋਵੇਗੀ.

अमरूद की महक

बेदख़ल

बेदख़ल उपन्यास तो पहले ही मुझे मिल चुका था लेकिन उसपर लिखने का संजोग नहीं बन पा रहा था।
कुछ बातें ऐसी होती हैं जिनपर लिखना बहुत मुश्किल होता है।सतही तौर पर लगता है कि ऐसा तो होता रहता है लेकिन गहराई में जाकर सोचने पर मालूम होता है कि बात जितनी सरल लगती है उतनी है नहीं।
बेदख़ल उपन्यास एक ऐसी ही लड़की की कहानी है जो हमारे आस पास कइयों के साथ घटी है या घटती रहती है।
उपन्यास की नायिका नंदिनी के माध्यम से लेखिका ने उन सभी लड़कियों की मनोव्यथा को वाणी देने का प्रयास किया है जो अपने दिल के हाथों मजबूर होकर अंतहीन इंतज़ार का शिकार हो जाती हैं।
सुख के झोंके के इंतज़ार में पूरी ज़िंदगी बर्बाद करती नंदिनी समाज की उन तमाम लड़कियो का प्रतिनिधित्व करती हैं जो प्यार की ख़ातिर हर ज़ुल्म सहने को तैयार रहती हैं।
बेदख़ल उन सभी स्त्रियों की मनोदशा का प्रतिनिधित्व करती हैं जो नंदिनी जैसे परिवेश में जी रही हैं।
बेदख़ल नीना आंदोत्रा की पहली रचना है।स्त्री होने के नाते उन्होंने स्त्रियों के साथ होने वाले मानसिक और भावनात्मक अत्याचार को बखूबी लिखने का प्रयास किया है।
घर की चहारदीवारी में पलने वाले न जाने कितने घिनौने सच का पर्दाफाश करती है बेदख़ल……ध्रुव के लिये नंदिनी कुछ रात की राहत,दादी सास के लिये पैर की जूती और बड़े पापा के लिये नंदिनी पति द्वारा उपेक्षित एक ऐसी औरत है जिसके शोषण का उनको जन्मसिद्ध अधिकार है।
समझ नही आता हम किस समाज में जी रहे है? एकतरफ हम कहते हैं कि यत्र नार्यस्तु…..और दूसरी तरफ नारी सिर्फ भोग्या बनकर रह गई है।
तथाकथित सभ्य समाज स्त्रियों के मनोबल को तब तक तोड़ता है जबतक उसके सोचने समझने की शक्ति खत्म न हो जाये।
इस तथ्य को बेदख़ल में बखूबी चित्रित करने का प्रयास किया गया है।

बेदख़ल… ऊपरी तौर से ऐसा लगा मानो समाज से किसी को बहिष्कृत कर दिया गया हो लेकिन उपन्यास के अंत में जाकर स्पष्ट होता है कि नायिका ने ख़ुद इस समाज को अपने जीवन से बेदख़ल कर दिया।
बेदख़ल की लेखिका को इस उपन्यास के लिये बहुत बहुत बधाई और शुभकामनाएं।💐

कुसुम…