Pan India Delivery Available

1984

ਬੀਬੀਸੀ ਵੱਲੋਂ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਵਿਸ਼ਵ ਭਰ ਦੀਆਂ ਸਭ ਤੋਂ ਵੱਧ ਪ੍ਰਸਿੱਧ ਕਿਤਾਬਾਂ ਵਿਚੋਂ ਇਕ ਸਮੇਂ ਦੂਸਰੇ ਨੰਬਰ ’ਤੇ ਆਉਣ ਵਾਲੀ ਜਾਰਜ ਆਰਵੈੱਲ ਦੀ ਇਹ ਅਦਭੁਤ ਰਚਨਾ ਦਰਅਸਲ ਏਕਾਧਿਕਾਰਵਾਦੀ ਸ਼ਾਸ਼ਨ-ਤੰਤਰ ਦੀਆਂ ਬਾਰੀਕੀਆਂ ਅਤੇ ਵਿਹਾਰਕਤਾਵਾਂ ਦਾ ਸੂਖ਼ਮ ਇਤਿਹਾਸ ਹੈ.

ਸਨਾਤਨ

ਇਹ ਮਹਿਜ਼ ਇਕ ਨਾਵਲ ਨਹੀਂ, ਸਗੋਂ ਭਾਰਤ ਅੰਦਰ ਦਲਿਤ ਜਾਤਾਂ ਦਾ ਇਕ ਪੁਖ਼ਤਾ ਦਸਤਾਵੇਜ਼ ਵੀ ਹੈ. ਇਸ ਦੇ ਲੇਖਕ ਸ਼ਰਣ ਕੁਮਾਰ ਲਿੰਬਾਲੇ ਭਾਰਤ ਦੇ ਨਾਮਵਰ ਦਲਿਤ ਲੇਖਕਾਂ ਵਿਚੋਂ ਇਕ ਗਿਣੇ ਜਾਂਦੇ ਹਨ, ਜਿਨ੍ਹਾਂ ਨੇ ਲਗਾਤਾਰ ਭਾਰਤ ਦੀਆਂ ਦੱਬੀਆਂ-ਕੁਚਲ਼ੀਆਂ ਜਾਤਾਂ ਬਾਰੇ ਨਿੱਡਰਤਾ ਸਹਿਤ ਲਿਖਿਆ ਹੈ. ਆਪਣੇ ਇਸ ਨਾਵਲ ਅੰਦਰ ਉਹ ਇਨ੍ਹਾਂ ਹੀ ਜਾਤਾਂ ਵਿਚੋਂ ਇਕ– ਮਹਾਰ ਜਾਤੀ ਦੀ ਗੱਲ ਕਰਦਿਆਂ ਭਾਰਤ ਦੀ ਵੰਡ ਤੱਕ ਦੇ ਉਸ ਦੇ ਇਤਿਹਾਸ, ਦੁਖਾਂਤ ਤੇ ਪ੍ਰਾਪਤੀਆਂ ਉੱਪਰ ਇਕ ਬੱਝਵੀਂ ਚਰਚਾ ਕਰਦੇ ਹਨ.