Already have an account?Login

ਇਹ ਕਿਤਾਬ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਰਾਜਨੀਤਿਕ, ਆਰਥਕ ਅਤੇ ਤਕਨੀਕੀ ਬਦਲਾਵਾਂ ਨੂੰ ਸਮਝਾਉਂਦੀ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਅਮਰੀਕਾ ਨੇ ਸ਼ੀਤ ਯੁੱਧ ਤੋਂ ਬਾਅਦ ਵਿਸ਼ਵ ਦੀ ਇਕੱਲੀ ਮਹਾਸੱਤਾ ਵਜੋਂ ਉੱਭਰ ਕੇ ਗਲੋਬਲ ਰਾਜਨੀਤੀ ਤੇ ਆਰਥਿਕਤਾ ’ਤੇ ਕਾਬੂ ਪਾਇਆ। ਗਲੋਬਲਾਈਜ਼ੇਸ਼ਨ ਦੇ ਨਤੀਜੇ ਵਜੋਂ ਉਤਪਾਦਨ ਏਸ਼ੀਆਈ ਦੇਸ਼ਾਂ (ਖ਼ਾਸ ਕਰਕੇ ਚੀਨ) ਵੱਲ ਸਰਕ ਗਿਆ, ਜਿਸ ਨਾਲ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋਈ। ਕੋਵਿਡ-19 ਮਹਾਂਮਾਰੀ ਨੇ ਇਹ ਵੀ ਸਾਫ਼ ਕੀਤਾ ਕਿ ਦੁਨੀਆ ਚੀਨ ਉੱਤੇ ਕਿੰਨੀ ਨਿਰਭਰ ਹੈ।
ਦੂਜੇ ਹਿੱਸੇ ਵਿੱਚ ਕਿਤਾਬ “ਸਾਜ਼ਿਸ਼ੀ ਸਿਧਾਂਤਾਂ” ਨੂੰ ਸਮਝਾਉਂਦੀ ਹੈ, ਜਿਨ੍ਹਾਂ ਦੇ ਅਨੁਸਾਰ ਕੁਝ ਪ੍ਰਭਾਵਸ਼ਾਲੀ ਗੁਪਤ ਵਰਗ ਦੁਨੀਆ ’ਤੇ ਕਾਬੂ ਕਰਨ ਜਾਂ ਨਵੀਂ ਵਿਸ਼ਵ ਪ੍ਰਣਾਲੀ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਕਈ ਰਾਜਨੀਤਿਕ ਨੇਤਾਵਾਂ ਤੇ ਆਰਥਕ ਸੰਗਠਨਾਂ ’ਤੇ ਇਹ ਦੋਸ਼ ਲੱਗਦਾ ਹੈ ਕਿ ਉਹ ਮਿਲ ਕੇ ਵਿਸ਼ਵ ਪੱਧਰ ’ਤੇ ਤਾਕਤ ਤੇ ਨਿਯੰਤਰਨ ਹਾਸਲ ਕਰਨਾ ਚਾਹੁੰਦੇ ਹਨ। World Economic Forum ਦੀ “Great Reset” ਪਹਿਲ ਅਤੇ ਬਿਲ ਗੇਟਸ ਨਾਲ ਜੁੜੀਆਂ ਸਾਜ਼ਿਸ਼ਾਂ ਇਸ ਚਰਚਾ ਦੇ ਕੇਂਦਰ ਵਿੱਚ ਹਨ। ਇਹ ਸਭ ਕੁਝ ਲੋਕਾਂ ਦੀ ਨਿੱਜਤਾ, ਆਜ਼ਾਦੀ ਅਤੇ ਰਾਸ਼ਟਰੀ ਪ੍ਰਭੁਤਾ ਲਈ ਚੁਨੌਤੀ ਵਜੋਂ ਵੇਖਿਆ ਜਾ ਰਿਹਾ ਹੈ।
ਇਸ ਕਿਤਾਬ ਅੰਦਰ ਲੇਖਕ ਇਹ ਦਰਸਾਉਂਦਾ ਹੈ ਕਿ ਲੋਕਤੰਤਰ ਤੇ ਰਾਸ਼ਟਰ-ਰਾਜਾਂ ਦੀ ਪਰੰਪਰਾਗਤ ਧਾਰਨਾ ਹੌਲੀ-ਹੌਲੀ ਕਮਜ਼ੋਰ ਹੋ ਰਹੀ ਹੈ ਅਤੇ ਬਹੁ-ਰਾਸ਼ਟਰੀ ਕੰਪਨੀਆਂ ਗਲੋਬਲ ਸਿਆਸਤ ਤੇ ਆਰਥਿਕ ਫ਼ੈਸਲਿਆਂ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਲੱਗੀਆਂ ਹਨ। ਡਿਜੀਟਲ ਕਰੰਸੀ, ਬਲਾਕਚੇਨ, ਕਾਰਪੋਰੇਟ ਪਾਵਰ ਅਤੇ ਗਲੋਬਲ ਗਵਰਨੈਂਸ ਜਿਹੇ ਤੱਤ ਇਕ ਨਵੀਂ ਵਿਸ਼ਵ ਪ੍ਰਣਾਲੀ ਦੀ ਸਥਾਪਨਾ ਵੱਲ ਇਸ਼ਾਰਾ ਕਰਦੇ ਹਨ। ਜਿਨ੍ਹਾਂ ਦੇ ਹਵਾਲੇ ਨਾਲ ਇਹ ਕਿਤਾਬ ਚੇਤਾਵਨੀ ਦਿੰਦੀ ਹੈ ਕਿ ਜੇ ਲੋਕ ਜਾਗਰੂਕ ਨਾ ਹੋਏ, ਤਾਂ ਆਉਣ ਵਾਲਾ ਯੁੱਗ ਕਾਰਪੋਰੇਸ਼ਨਾਂ ਅਤੇ ਤਾਕਤਵਰ ਗੁਪਤ ਗੱਠਜੋੜਾਂ ਦੇ ਹੱਥਾਂ ਵਿੱਚ ਹੋ ਸਕਦਾ ਹੈ, ਨਾ ਕਿ ਲੋਕਤੰਤਰਿਕ ਸਰਕਾਰਾਂ ਦੇ। ਇਸ ਲਈ ਜੇਕਰ ਤੁਸੀਂ ਸੰਸਾਰ ਰਾਜਨੀਤੀ ਅਤੇ ਉਸ ਨੂੰ ਚਲਾ ਰਹੀਆਂ ਸ਼ਕਤੀਆਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਇਹ ਕਿਤਾਬ ਯਕੀਨਨ ਤੁਹਾਡੇ ਲਈ ਹੈ।
Legal Links
Reach Us
Village Fatehgarh Chhanna, P.O Deh-Kalan, Teh.Distt: Sangrur, Punjab: 148034
Call: 88376-61984, 9464346677, 8851031531
Email: rethinkbooks24@gmail.com
Reviews
There are no reviews yet.